Home Life History Photo Gallery How to Reach Contact Us
  Punjabi Version ਕੁਰਸੀਨਾਵਾਂ

ਜਨਮ ਭਾਈ ਰੂਪ ਚੰਦ ਜੀ
੧੬ ਵਿਸਾਖ ਸੁਦੀ ਤੀਜ ਸੰਮਤ ੧੬੭੧ ਬਿਕਰਮੀ
ਗੁਰਪੁਰੀ ਸਾਵਨ ਬਦੀ ੧ ਸਮੰਤ ਬਦੀ ੧ ਸਮੰਤ ੧੭੬੬ ਬਿਕਰਮੀ

ਸਤਾਰਵੀਂ ਸਦੀ ਵਿਚ 'ਅਕਾਲ' ਨਾਮ ਦਾ ਇਕ ਮਹਾਂਪੁਰਖ ਪਿੰਡ ਵੱਡੇ ਘਰ ਦਾ ਨਿਵਾਸ ਸੀ। ਗੁਰ ਸਿਖੀ ਦਾ ਪੂਰਨ ਸ਼ਰਧਾਲੂ ਅਤੇ ਬਾਹਰੋਂ ਆਈ ਸੰਗਤ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਦਾ ਚਾਹਵਾਨ ਰਹਿੰਦਾ ਸੀ। ਉਸ ਵਕਤ ਚੌਥੀ ਪਾਤਸ਼ਾਹੀ ਸ੍ਰੀ ਰਾਮਦਾਸ ਜੀ ਦੀ ਸੇਵਾ ਕਰਨ ਦਾ ਮਾਨ ਆਕਲ ਨੇ ਪ੍ਰਾਪਤ ਕੀਤਾ ਸੀ। ਕੁਝ ਸਮੇਂ ਬਾਦ ਇਸਦੇ ਘਰ ਇਕ ਬੱਚੀ ਨੇ ਜਨਮ ਲਿਆ। "ਹੋਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ" ਅਨੁਸਾਰ ਇਹ ਬੱਚੀ ਮੁੱਢ ਤੋਂ ਹੀ ਸ਼ੁਸ਼ੀਲ, ਸਿਆਣੀ ਤੇ ਬੜੀ ਸੁਘੜ ਸੁਭਾਅ ਦੀ ਸੀ। ਮਾਤਾ ਪਿਤਾ ਦੀ ਗੁਰਸਿਖੀ ਦਾ ਪ੍ਰਭਾਅ ਇਸ ਬੱਚੀ ਤੇ ਪੈਣਾ ਇਕ ਕੁਦਰਤੀ ਗੱਲ ਸੀ. ਥੋੜੇ ਸਮੇਂ ਵਿਚ ਹੀ ਗੁਰਸਿਖੀ ਦਾ ਪਿਆਰ ਉਸਦੇ ਮਨ ਵਿਚ ਕੁਟ ਕੁਟ ਕੇ ਭਰਿਆ ਗਿਆ। ਬੜੇ ਚਾਵਾਂ ਤੇ ਲਾਡਾਂ ਨਾਲ ਉਸ ਬੱਚੀ ਨੂੰ ਮਾਤਾ ਪਿਤਾ ਨੇ ਪਾਲਿਆ।

ਆਕਲ ਨੇ ਪਿੰਡ ਦੇ ਮਰਾਸੀ ਨੂੰ ਲੜਕੀ ਦਾ ਯੋਗ ਵਰ ਲਭਣ ਲਈ ਆਖਿਆ ਆਪਣੀ ਮਤ ਅਨੁਸਾਰ ਤੁਕਲਾਨੀਆਂ ਪਿੰਡ ਬਿਠੰਡੇ ਜ਼ਿਲੇ ਵਿਖੇ ਸਾਦੇ ਦੇ ਪੁਤਰ ਸਿਧੂ ਨੂੰ ਯੋਗ ਵਰ ਸਮਝ ਕੇ ਮਰਾਸੀ ਨੇ ਨਾਤਾ ਜੋੜ ਦਿੱਤਾ। ਇਹ ਵਿਆਹ ਸਮੇਂ ਦੀ ਰੀਤੀ ਅਨੁਸਾਰ ਹੋਇਆ। ਵਿਦਾਇਗੀ ਤੋਂ ਉਪਰੰਤ ਕੁਹਾਰਾਂ ਨੇ ਡੋਲੀ ਚੁੱਕੀ ਤੇ ਪਿੰਡ ਤੁਕਲਾਨੀਆਂ ਵੱਲ ਨੂੰ ਤੁਰ ਪਏ। ਇਸ ਦੇ ਨਾਲ ਸਬੰਧਤ ਇਕ ਕਹਾਣੀ ਪ੍ਰਚਲਤ ਹੈ। ਵੱਡੇ ਘਰ ਤੋਂ ਦੂਰ ਰਸਤੇ ਵਿਚ ਆਉਂਦੇ ਡਰੋਲੀ ਭਾਈ ਵਿਖੇ ਸਿਖਾਂ ਦੇ ਛੇਵੇਂ ਗੁਰੂ ਹਰ ਗੋਬਿਂਦ ਸਾਹਿਬ ਦਾ ਦੀਵਾਨ ਸਾਜਿਆ ਹੋਇਆ ਸੀ। ਗੁਰਬਾਣੀ ਦੀਆਂ ਮਿਠੀਆਂ ਮਧੁਰ ਧੁੰਨਾ ਸੁਣ ਕੇ ਮਾਈ 'ਸੁਰਤੀ ਨੇ ਦੀਵਾਨ ਵਿਚ ਜਾਣ ਦੀ ਇਛਾ ਕੁਹਾਰਾਂ ਕੋਲ ਪ੍ਰਗਟ ਕੀਤੀ। ਨਾ ਨੁਕਰ ਕਰਨ ਤੋਂ ਉਪਰੰਤ ਮਾਈ ਨੇ ਆਪਣਾ ਸੋਨੇ ਦਾ ਕੰਗਨ ਕੁਹਾਰਾਂ ਨੂੰ ਲੋਭ ਵਜੋਂ ਦੇਕੇ ਆਪ ਦੀਵਾਨ ਵਿਚ ਚੱਲੀ ਗਈ ਅਤੇ ਦੁਖਾਂਤ ਵਾਰਤਾ ਗੁਰੂ ਸਾਹਿਬ ਨੂੰ ਆਖ ਸੁਣਾਈ ।

"ਕਿ ਮੈਂ ਇਕ ਸਿੱਖ ਬੱਚੀ ਹਾਂ ਤੇ ਮੈਨੂੰ ਵਰਨ ਵਾਲਾ ਸੁਲਤਾਨ ਦਾ ਪੁਜਾਰੀ ਹੈ। ਇਸ ਪਿੱਛੋਂ ਤੁਹਾਡੇ ਦਰਸ਼ਨ ਨਹੀਂ ਹੋਣੇ।" ਇਹ ਸੁਣ ਗੁਰੂ ਸਾਹਿਬ ਨੇ ਕਿਹਾ,

"ਵੱਡਾ ਭਗਤ ਉਪਜਿ੍ਓ ਸੁਤ ਤੇਰੇ,
ਸਤਿ ਬਚਨ ਜਾਨਿਓ ਫਿਰ ਮੋਰੋ।

ਜਾਹ ਬੱਚੀ ਤੇਰੀ ਕੁਖੋ ਐਸਾ ਬਾਲ ਜਨਮੇਗਾ ਜਿਹੜਾ ਸਾਡੀ ਦੇਹ 'ਚ ਅੱਧੀ ਦੇਹ ਹੋਵੇਗਾ, ਰਿਧੀ ਸਿਧੀ ਦਾ ਮਾਲਕ ਹੋਵੇਗਾ ਜਿਹੜਾ ਲੱਖਾਂ ਤਰਾਨੀਆਂ ਨੂੰ ਸਿਖ ਸਜਾਏਗਾ। ਬਚੀ! ਤੇਰੇ ਘਰ ਤੋਂ ਲੋਕ ਸਿਖੀ ਪ੍ਰਾਪਤ ਕਰਨਗੇ।"

ਡੋਲੀ ਪਿਛੇ ਰਹਿਣ ਕਾਰਨ ਜੰਝ ਨੇ ਬਾਬੇ ਸਿਧੂ ਨੂੰ ਭੇਜਿਆ, ਬਾਬਾ ਸਿਧੂ ਕੁਹਾਰਾਂ ਕੋਲ ਆਇਆ ਤੇ ਬੈਠਨ ਦਾ ਕਾਰਨ ਪੁਛੀਆ। ਕੁਹਾਰਾਂ ਨੇ ਦੱਸਿਆ ਕਿ ਬੀਬੀ ਗੁਰੂ ਸਾਹਿਬਾਨ ਦੇ ਦੀਵਾਨ ਚੱਲੀ ਗਈ ਹੈ। ਬਾਬਾ ਸਿਧੂ ਇਹ ਸੁਣ ਕ੍ਰੋਧਵਾਨ ਹੋ ਗਿਆ ਤੇ ਤਲਵਾਰ ਧੂ ਕੇ ਕਹਿਣ ਲੱਗਾ, "ਮੈਂ ਹੁਣੇ ਜਾਂਦਾ ਹਾਂ ਗੁਤੋਂ ਫੜ ਕੇ ਧੂ ਕੇ ਲਿਆਵਾਂਗਾ ਉਸਦਾ ਕੀ ਮਤਲਬ ਸਿੱਖਾਂ ਦੇ ਦੀਵਾਨ ਵਿਚ ਜਾਣ ਦਾ ਜਦੋਂ ਅਸੀਂ ਮੀਏਂ ਦੇ ਉਪਾਸਕ ਹਾਂ।" ਗੁਰੂ ਸਾਹਿਬ ਦਾ ਪ੍ਰਭਾਵਸ਼ਾਲੀ ਮੁਖੜਾ ਦੇਖ ਕੇ ਬਾਬੇ ਸਿਧੂ ਦੇ ਹੱਥੋਂ ਤਲਵਾਰ ਡਿਗ ਪਈ, ਉਹ ਮੋਮ ਦੀ ਤਰ੍ਹਾਂ ਨਰਮ ਹੋ ਗਿਆ। ਬਾਬਾ ਸਿਧੂ ਗੁਰੂ ਸਾਹਿਬਾਨ ਦੇ ਚਰਨੀ ਢਾਹੇ ਪਿਆ ਤੇ ਕਹਿਣ ਲੱਗਾ, " ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਤੂੰ ਬਖਸ਼ਣ ਹਾਰ ਹੈ।"

ਗੁਰੂ ਸਾਹਿਬ ਨੇ ਉਸਦਾ ਮਨ ਨਿਰਮਲ ਵੇਖ ਕੇ ਬੜੇ ਪਿਆਰ ਤੇ ਲਾਡ ਨਾਲ ਕੋਲ ਬਿਠਾਇਆ ਤੇ ਚਰਨਾਮ੍ਰਿਤ ਪਿਲਾ ਕੇ ਸਿਖ ਬਣਾਇਆ।

ਬਾਬੇ ਸਿਧੂ ਨੇ ਪਿਤਾ ਨੂੰ ਸਾਰੀ ਗੱਲ ਦੱਸੀ ਅਤੇ ਆਪਣੀ ਖੁਸ਼ੲਕਿਸਮਤੀ ਦਾ ਮੁਢ ਬੀਬੀ ਮੂਰਤੀ ਨੂੰ ਦੱਸਿਆ। ਪਿਤਾ ਦੇ ਝਿੜਕਣ ਦੇ ਬਾਵਜੂਦ ਬਾਬੇ ਸਾਹਿਬ ਨੇ ਗੁਰੂ ਸਾਹਿਬ ਨੂੰ ਰੱਬੀ ਨੂਰ ਆਖਿਆ। ਪਿੰਡ ਤਕਲਾਨੀ ਪੁਹ ਕੇ ਬਾਬੇ ਸਿਧੂ ਤੇ ਮਾਈ ਸੂਰਤੀ ਨੇ ਸੁਲਤਾਨ ਨੂੰ ਮੰਨਣੋਂ ਇਨਕਾਰ ਕਰ ਦਿੱਤਾ, ਮੀਏ ਮੰਨਣ ਵਾਲੀਆਂ ਥਾਵਾਂ ਨੂੰ ਢਾਹ ਦਿੱਤਾ ਤੇ ਗੁਰਸਿਖੀ ਦਾ ਪ੍ਰਚਾਰ ਕਰਨ ਲੱਗੇ।

੧੬ ਵਿਸਾਖ ੧੬੭੧ ਬਿਕਰਮੀ ਨੂੰ ਮਾਈ ਸੂਰਤੀ ਦੀ ਕੁਖੋਂ ਇਕ ਬਾਲ ਜਨਮਿਆ। ਉਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਅਮ੍ਰਿਤਸਰ ਸਾਹਿਬ ਵਿਖੇ ਅਕਾਲ ਅਕਾਲ ਤਖਤ ਤੇ ਬਿਰਾਜਮਾਨ ਸਨ। ਮਾਈ ਸੂਰਤੀ ਅਤੇ ਬਾਬਾ ਸਿਧੂ ਬਾਲ ਨੂੰ ਲੈ ਕੇ ਅਮ੍ਰਿਤਸਰ ਪੁਜ ਗਏ ਅਤੇ ਭਰੇ ਦੀਵਾਨ ਵਿਚ ਬਾਲ ਨੂੰ ਗੁਰੂ ਸਾਹਿਬ ਦੀ ਗੋਦ ਵਿਚ ਦੇ ਦਿਤਾ। ਸੁੰਦਰ ਬਾਲ ਨੂੰ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਕਿਹਾ, "ਭਾਈ ਰੂਪ, ਰੂਪ ਕਾ ਚੰਦ ਹੈ ਤੂੰ।" ਸੋਹਣਾ ਰੰਗ ਰੂਪ ਹੋਣ ਦੇ ਕਾਰਨ ਰੂਪ ਚੰਦ ਨਾਂ ਰਖਿਆ।

ਬਾਲ ਅਵਸਥਾ ਵਿੱਚ ਹੀ ਬਾਬਾ ਜੀ ਘਰੋਗੀ ਕੰਮ ਕਾਜਾਂ ਵਿਚ ਆਪਣੇ ਪਿਤਾ ਦਾ ਹੱਥ ਵਟਾਉਣ ਲੱਗੇ।

ਸਿਖ ਦਾ ਸਿਖੀ ਨਾਲ ਪਿਆਰ
ਮਾਹ ਜੇਠ ਤੇ ਗਰਮੀ ਪਵੇ ਭਾਰੀ,
ਦੋਨੋਂ ਪਿਉ ਪੁਤਰ ਬਾਹਰ ਜਾਂਦੇ ਨੇ।
ਪਾਣੀ ਪੀਣ ਦੇ ਵਾਸਤੇ ਵਿਚ ਕੁਹਨੇ,
ਪਾ ਲੈ ਜਾਵਂਦੇ ਫਿਕਰ ਮੁਕਾਂਵਦੇ ਨੇ।
ਦਾਣੇ ਕੱਢਣ ਦੇ ਵਾਸਤੇ ਖੇਤ ਪੁਜੇ,
ਕੂਹਨਾਂ ਜੰਡ ਦੇ ਨਾਲ ਲਟਕਾਂਵਦੇ ਨੇ।
ਧੂਪ ਕੜਕੇ ਤੇ ਜੇਠ ਦੀ ਲੋਅ ਵਗੇ,
ਪਿਉ ਪੁਤਰ ਦੋਵੇਂ ਘਬਰਾਵਦੇ ਨੇ।

ਪਿਉ ਪੁਤਰ ਨੂੰ ਗਰਮੀ ਤੇ ਪਿਆਸ ਨੇ ਇਨ੍ਹਾਂ ਦੁਖੀ ਕੀਤਾ ਕਿ ਉਹ ਉਪਰਾਮ ਹੋ ਉਠੇ। ਜੰਡ ਹੇਠ ਆਉਂਦੇ ਤੇ ਕੂਹਨੇ ਨੂੰ ਹੱਥ ਲਾਉਂਦਿਆਂ ਸਾਰ ਹੀ ਮਨ ਵਿਚ ਵਿਚਾਰ ਬਣਦਾ ਹੈ ਕਿ ਪਾਣੀ ਗੁਰੂ ਦੇ ਪੀਣ ਯੋਗ ਹੈ। ਜਦੋਂ ਤੋੜੀ ਗੁਰੂ ਜੀ ਪਾਣੀ ਨਹੀਂ ਪੀਣਗੇ ਅਸੀਂ ਪਾਣੀ ਨਹੀਂ ਪੀਵਾਂਗੇ।

ਕਵੀ ਲੇਖਦਾ ਹੈ:-
ਪਹਿਲਾਂ ਜੰਡ ਹੇਠ ਰੂਪਾ ਚਲ ਆਇਆ.
ਕੂਹਨੇ ਲਟਕਦੇ ਨੂੰ ਹੱਥ ਲਾ ਡਿਠਾ।
ਕੂਹਨਾਂ ਹੱਥ ਤਾਈ ਲੱਗਾ ਬਹੁਤ ਠੰਡਾ,
ਲਾ ਕੇ ਦੂਸਰਾ ਫਿਰ ਆਜਮਾਏ ਡਿਠਾ।
ਹਵਾ ਲਗ ਪਾਣੀ ਠੰਡਾ ਬਹੁਤ ਹੋਇਆ,
ਦਿਲੋਂ ਪ੍ਰੇਮ ਦੀ ਸੂਰਤ ਦੁੜਾ ਡਿਠਾ।
ਪਾਣੀ ਗੁਰਾਂ ਦੇ ਲਾਇਕ ਇਹ ਤਾਰ ਵੱਜੀ,
ਰੂਪੇ ਪਿਆਰ ਦੀ ਜੀਬ ਪਾ ਡਿਠਾ।

ਗਰਮੀ ਤੇ ਤਿਹਾਏ ਹੋਣ ਦੇ ਕਾਰਨ ਦੋਨੋਂ ਪਿਉ ਪੁੱਤਰ ਬੇਹੋਸ਼ ਹੋ ਗਏ। ਗੁਰੂ ਸਾਹਿਬ ਉਸ ਸਮੇਂ ਡਰੋਲੀ ਭਾਈ ਵਿਖੇ ਬਿਰਾਜਮਾਨ ਸਨ। ਸਿਖ ਦੇ ਅਦੁੱਤੀ ਪ੍ਰੇਮ ਖਿਚ ਨੇ ਗੁਰੂ ਸਾਹਿਬ ਨੂੰ ਇਸ ਗੱਲ ਤੇ ਮਜ਼ਬੂਰ ਕੀਤਾ ਕਿ ਉਹ ਧੁਪ ਵਿਚ ਹੀ ਜਾ ਕੇ ਆਪਣੇ ਸਿੱਖਾਂ ਨੂੰ ਜਲ ਛਕਾਏ। ਕਾਂ ਅੱਖ ਨਿਕਲਦੀ ਧੁਪ ਵਿਚ ਗੁਰੂ ਸਾਹਿਬ ਨੇ ਤਬੇਲੇ ਵਿਚੋਂ ਘੋੜਾ ਮੰਗਵਾ ਕੇ ਅਲਾਣੇ ਘੋੜੇ ਉਪਰ ਹੀ ਸਵਾਰ ਹੋ ਗਏ। ਥੋੜੇ ਸਮੇਂ ਵਿਚ ਹੀ ਆਪਣੇ ਸੇਵਕਾਂ ਕੋਲ ਪੁਜੇ ਤੇ ਕਿਹਾ," ਸਿਖੋ ਉਠੋ ! ਜਲ ਛਕਾਉ।" ਬੇਹੋਸ਼ ਦੇ ਰੂਪ ਵਿਚ ਭਾਈ ਰੂਪ ਚੰਦ ਨੇ ਕਿਹਾ ਕਿ "ਪਾਣੀ ਤਾਂ ਗੁਰੂ ਜੀ ਦੇ ਪੀਣ ਯੋਗ ਹੈ।" ਗੁਰੂ ਜੀ ਉਨਹਾਂ ਦੇ ਸੱਚੇ ਸਿਦਕ ਨੂੰ ਵੇਖ ਕੇ ਕਹਿਣ ਲੱਗੇ, " ਜਿਸਦੀ ਤੁਹਾਨੂੰ ਲੋੜ ਹੈ ਉਹ ਆਪ ਹਾਜ਼ਰ ਖੜਾ ਹੈ।" ਇਹ ਸੁਣਦਿਆਂ ਹੀ ਦੋਵੇਂ ਪਿਉ ਪੁੱਤਰ ਅਬੜਵਾਹੇ ਉਠੇ ਤੇ ਗੁਰੂ ਸਾਹਿਬ ਦੇ ਚਰਨੀ ਢਹਿ ਪਏ। "ਧੰਨ ਸਿਖੀ, ਧੰਨ ਸਿਖੀ" ਇਹ ਪੱਵਿਤਰ ਸ਼ਬਦ ਗੁਰੂ ਹਰਗੋਬਿੰਦ ਜੀ ਦੇ ਮੁਖਾਰ-ਬਿੰਦ ਵਿਚੋਂ ਨਿਕਲੇ ਤੇ ਗੁਰੂ ਸਾਹਿਬ ਨੇ ਆਪ ਜਲ ਛੱਕਿਆ ਅਤੇ ਸਿੱਖਾਂ ਨੂੰ ਜਲ ਛਕਾ ਕੇ ਉਹਨਾਂ ਦਾ ਮਨ ਸ਼ਾਂਤ ਕੀਤਾ ।

ਧਾੜਵੀ ਲੋਕ ਆਮ ਲੋਕਾਂ ਨੂੰ ਲੁੱਟਕੇ ਲੈ ਜਾਂਦੇ ਸਨ। ਜੰਗਲ ਬੀਆਬਾਨ ਦੇ ਵਿਚ ਕਿਸੇ ਦੇ ਮਾਲ ਤੇ ਜਾਨ ਦਾ ਕੋਈ ਰਾਖਾ ਨਹੀਂ ਸੀ। ਭਾਈ ਰੂਪ ਚੰਦ ਤੇ ਉਹਨਾਂ ਦਾ ਪਰਿਵਾਰ ਧਾੜਵੀਆਂ ਦੇ ਹੱਥੋਂ ਅਤਿਅੰਤ ਦੁਖੀ ਸੀ। ਇਸ ਸਿਖ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਤੁਕਲਾਣੀ ਪਿੰਡ ਤੋਂ ਚੜਦੇ ਵੱਲ ਰਹਿਣ ਨੂਂ ਥਾਂ ਦਿੱਤੀ। ਭਾਈ ਰੂਪ ਚੰਦ ਪਾਸੋਂ ਮੋੜ੍ਹੀ ਗਡਵਾ ਕੇ ਪਿੰਡ ਦਾ ਨਾਂ 'ਭਾਈ ਰੂਪਾ' ਰੱਖ ਦਿੱਤਾ ਤੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਇਸ ਸਿਖ ਦੀ ਰਾਖੀ ਤੁਹਾਡੇ ਜਿੰਮੇ ਹੈ। ਪਿੰਡ ਭਾਈ ਰੂਪੇ ਗੁਰੂ ਹਰਗੋਬਿੰਦ ਸਾਹਿਬ ਛੇ ਮਹੀਨੇ ਪੰਦਰਾਂ ਦਿਨ ਦੀਵਾਨ ਸਜਾਉਂਦੇ ਰਹੇ। ਅਤੇ ਉਨਹਾਂ ਦਾ ਨਿਵਾਸ ਅਸਥਾਨ ਕਾਲੇ ਬਾਗੀਂ ਸੀ।

ਇਕ ਦਿਨ ਭਰੇ ਦੀਵਾਨ ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਨੂੰ ਆਪਣੇ ਸ਼ਸ਼ਤਰ ਅਤੇ ਬਸਤਰ ਪਹਿਨਣ ਲਈ ਦਿੱਤੇ ਪਰ ਭਾਈ ਰੂਪ ਚੰਦ ਨੇ ਉਹ ਸ਼ਸਤਰ ਤੇ ਬਸਤਰ ਪਹਿਨਣ ਦੇ ਵਜੋ ਗੁਰੂ ਦੇ ਪੱਖੋ ਆਦਰ ਮਾਣ ਸਹਿਤ ਆਪਣੇ ਸਿਰ ਉਪਰ ਰੱਖ ਲਏ ਦੋ ਵਾਰ ਕਹਿਚ ਤੋ ਉਪਰੰਤ ਵੀ ਭਾਈ ਰੂਪ ਚੰਦ ਨੇ ਉਨਹਾਂ ਦੇ ਦਿੱਤੇ ਹੋਏ ਸ਼ਸ਼ਤਰ ਤੇ ਬਸਤਰ ਨਾ ਪਹਿਨੇ ਤੇ ਕਿਹਾ, "ਗੁਰੂ ਜੀ ਆਪ ਦੇ ਦਿੱਤੇ ਹੋਏ ਸ਼ਸ਼ਤਰ ਤੇ ਬਸਤਰ ਪੂਜਣ ਯੋਗ ਹੈਨ ਤੇ ਸਾਡੇ ਲਈ ਪਹਿਣਨ ਯੋਗ ਨਹੀਂ।"

ਇਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਵਰ ਦਿੱਤਾ,"ਜਾ ਸਿਖਾ, ਤੂੰ ਸਾਡਾ ਤੇ ਸਾਡੇ ਸ਼ਸ਼ਤਰ ਦਾ ਮਾਣ ਕਿਤਾ ਹੈ:
"ਤੇਰੀ ਜ਼ਬਾਨ ਤਲਵਾਰ ਹੋਵੇਗੀ।"

ਅੰਤ ਵਿਚ ਬਾਬਾ ਭਾਈ ਰੂਪ ਚੰਦ ਨੂੰ ਮਾਲਵੇ ਦਾ ਮੋਢੀ ਥਾਪਕੇ ਅਮਿ੍ਤਸਰ ਚੱਲੇ ਗਏ।

ਜਿਓ ਜਲ ਮੇਂ ਜਲ ਆਏ ਖਟਾਨਾ।
ਤਿਓ ਜੋਤੀ ਸੰਗ ਜੋਤ ਸਮਾਨਾ।

ਉਪਰੋਕਤ ਮਹਾਂ ਵਾਕ ਅਨੁਸਾਰ ਬਾਬਾ ਭਾਈ ਰੂਪ ਚੰਦ ਜੀ ਸਮੰਤ ੧੭੬੬ ਬਿਕਰਮੀ ਵਿਚ ਸਾਵਨ ਬਦੀ ਏਕਮ ਨੂੰ ਗੁਰਪੂਰੀ ਪਧਾਰ ਗਏ ਤੇ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੀ ਇਛਾ ਅਨੁਸਾਰ ਬਾਬਾ ਜੀ ਦੀ ਸਮਾਧ ਵਾਲੇ ਅਸਥਾਨ ਤੇ ਕੀਤਾ। ਜਿਸ ਤੇ ਪਿੰਡ ਦਾ ਨਾਂ ਸਮਾਧ ਭਾਈ ਰਖਿਆ।

ਇਸ ਸਮਾਧ ਦੀ ਸੇਵਾ ਪਿੰਡ ਸਮਾਧ ਭਾਈ ਦੇ ਵਾਸੀ ਸਵਰਗਵਾਸੀ ਭਾਈ ਸਾਹਿਬ ਭਾਈ ਹਰਨਾਮ ਸਿਂਘ ਜੀ ਲੰਗਰਵਾਲੇ ਨੇ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਕੀਤੀ।

ਬਾਬਾਭਾਈਰੂਪਚੰਦਜੀਦਾਪ੍ਰਵਾਰਹੇਠਲਿਖੇਪਿੰਡਾਂਵਿੱਚਵਸਦਾਹੈਹਰਪਿੰਡਵਿਚਲੰਗਰਦੀਸੇਵਾਲਈਜਾਗੀਰਜਹਾਂਗੀਰਬਾਦਸ਼ਾਹਵੱਲੋਂਦਿੱਤੀਗਈ।

੧] ਭਾਈ ਰੂਪਾ ੨] ਸਮਾਧ ਭਾਈ ੩] ਦਿਆਲ ਪੁਰਾ ਭਾਈ ਕਾ ੪] ਸਿਰੀਏ ਵਾਲਾ ੫] ਠੱਠੀ ਭਾਈ ੬] ਕਲਿਆਨ ਭਾਈ ਕਾ ੭] ਵਾੜਾ ਭਾਈ ਕਾ ੮] ਕੋਠਾ ਗੁਰੂ ਕਾ ੯] ਨਿਹੀਆਂ ਵਾਲਾ ੧੦] ਚੱਕ ਛਿਬੀਆਂ ਵਾਲਾ ੧੧] ਭਾਗ ਸਰ ੧੨] ਕੱਕਰਾਲਾ ਭਾਈ ਕਾ ੧੩] ਤੁਲਾਵਾਲ ੧੪] ਰੌਲਾ ਹੇੜੀ ੧੫] ਮਖੋਰ ੧੬] ਬਾਗੜੀਆ ਭਾਈ ੧੭] ਕੋਠਾ ਭਾਈ ੧੮] 4. F.C ਰਾਜਸਥਾਨ ਇਤਆਦਿ