|
੧ਓਂ ਸਤਿਗੁਰ ਪ੍ਰਸਾਦਿ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦੇ ਸੱਤ ਸਪੁੱਤਰ ਹੋਏ ਹਨ। ਜਿਨ੍ਹਾਂ ਵਿਚੋਂ ਬਾਬਾ ਸੁਖੀਆ (ਸੁਖਾਨੰਦ ਜੀ) ਇਹਨਾਂ ਦੇ ਸਪੁੱਤਰ ਬਾਬਾ ਗਿਆਨ ਚੰਦ (ਸਿੰਘ ) ਇਹਨਾਂ ਦੇ ਸਪੁੱਤਰ ਬਾਬਾ ਭਾਰ ਚੰਦ ਜੀ, ਜਿਹਨਾਂ ਨੇ ਗੁਰੂ ਸਾਹਿਬਾਨਾਂ ਦੇ ਅਤੇ ਪਿਤਾ ਪੁਰਖਾਂ ਦੇ ਹੁਕਮ ਨੂੰ ਮੰਨ ਕੇ ਲੰਗਰਾਂ ਦੀ ਸੇਵਾ ਅਤੇ ਸਿਖੀ ਪ੍ਰਚਾਰ ਦੀ ਸੇਵਾ ਨਿਭਾਈ। ਅੱਜ ਇਹਨਾਂ ਦੀ ਬਾਰਵੀਂ ਵੰਸ਼ਜ ਭਾਈ ਦੇਵ ਸਿੰਘ ਜੀ ਸੰਗਤਾਂ ਦੇ ਸਹਯੋਗ ਅਤੇ ਗੁਰੂ ਦੀ ਕਿਰਪਾ ਨਾਲ ਇਹ ਸੇਵਾ ਨਿਭਾ ਰਹੇ ਹਨ। ਇਹਨਾਂ ਕੋਲ ਗੁਰੂ ਸਾਹਿਬਾਨਾਂ ਨਾਲ ਅਤੇ ਬਾਬਾ ਭਾਈ ਰੂਪ ਚੰਦ ਜੀ ਨਾਲ ਸੰਬਧਤ ਇਤਿਹਾਸਿਕ ਵਸਤੂਆਂ ਹਨ। ਜੋ ਕਿ ਸੰਗਤਾਂ ਦਰਸ਼ਨ ਕਰਕੇ ਆਪਣਾ ਮਨੁਖਾ ਜੀਵਨ ਸਫਲ ਕਰਦੀਆਂ ਹਨ। ਭਾਈ ਸਾਹਿਬ ਭਾਈ ਦੇਵ ਸਿੰਘ ਸਪੁੱਤਰ ਭਾਈ ਪੂਰਨ ਸਿੰਘ ਖੋਖਰ, ਭਾਈ ਰੂਪਾ, ਤਹਸੀਲ ਰਾਮਪੁਰਾ ਫੂਲ (ਬਠਿੰਡਾ)। |